ਆਨਲਾਇਨ ਦਾਖਲਾ ਫਾਰਮ ਭਰਨ ਦਾ ਤਰੀਕਾ

Students seeking admission to first year(1st Semester) in all under graduate  and post graduate classes must register themselves at following link:-


Registration Process for New Candidates:
Registration Process for Old Students:
Fee Deposit Process :
Password Recovery Process:


ਦਾਖਲਾ ਫਾਰਮ ਭਰਨ ਭਰਨ ਤੋਂ ਪਹਿਲਾਂ ਧਿਆਨ ਦੇਣ ਯੋਗ ਜਰੂਰੀ ਗੱਲਾਂ:

  • ਚਿਤਾਵਨੀਫਾਰਮ ਵਿਚ ਗਲਤ ਨੰਬਰ/ ਜਾਣਕਾਰੀ ਭਰਨ ਵਾਲੇ ਉਮੀਦਵਾਰ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਗਲਤ ਨੰਬਰ/ ਜਾਣਕਾਰੀ ਭਰਨ ਲਈ ਉਮੀਦਵਾਰ ਖੁਦ ਜਿਮੇਵਾਰ ਹੋਵੇਗਾ।
  • ਵਿਦਿਆਰਥੀ ਦੁਆਰਾ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਦਾਖਲਾ ਲੈਣ ਦੀ ਯੋਗਤਾ ਪੂਰੀ ਕਰਦਾ ਹੈ। 
  • ਦਾਖਲੇ ਸਬੰਧੀ ਸਹੀ ਜਾਣਕਾਰੀ/ਪ੍ਰਾਸਪੈਕਟਸ ਕਾਲਜ ਦੀ ਵੈੱਬਸਾਇਟ www.gcmohali.ac.in ਤੇ ਉਪਲੱਬਧ ਹੈ। 
  • ਦਾਖਲਾ ਫਾਰਮ ਭਰਨ ਤੋ ਪਹਿਲਾਂ ਵਿਦਿਆਰਥੀ ਕੋਲ ਆਪਣਾ ਜਾਂ ਆਪਣੇ ਮਾਤਾ/ਪਿਤਾ/ਗਾਰਡਿਅਨ ਦਾ ਸਹੀ ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਹੋਣਾ ਅਤੀ ਜ਼ਰੂਰੀ ਹੈ। 
  • ਦਾਖਲੇ ਸਬੰਧੀ ਕੋਈ ਵੀ ਜਾਣਕਾਰੀ ਵਿਦਿਆਰਥੀ ਦੁਆਰਾ ਦਾਖਲਾ ਫਾਰਮ ਵਿੱਚ ਭਰੇ ਮੋਬਾਇਲ ਨੰਬਰ ਜਾਂ ਈ-ਮੇਲ ਆਈ.ਡੀ. 'ਤੇ ਦਿੱਤੀ ਜਾਵੇਗੀ।
  • ਇਸ ਲਈ ਦਿੱਤਾ ਹੋਇਆ ਮੋਬਾਇਲ ਨੰਬਰ ਜਾਂ ਈ.ਮੇਲ ਆਈ.ਡੀ. ਘੱਟੋ ਘੱਟ ਦਾਖਲਾ ਪ੍ਰਕਿਰਿਆ ਖਤਮ ਹੋਣ ਤੱਕ ਵਿਦਿਆਰਥੀ ਕੋਲ ਚਾਲੂ ਹਾਲਤ ਵਿੱਚ ਹੋਣਾ ਜ਼ਰੂਰੀ ਹੈ
  • ਦਾਖਲੇ ਸਬੰਧੀ ਜਾਣਕਾਰੀ ਦੇਣ ਲਈ SMS ਦੀ ਪ੍ਰਕਿਰਿਆ ਨੂੰ ਪਹਿਲ ਦਿੱਤੀ ਜਾਵੇਗੀ। 
  • ਦਾਖਲਾ ਫਾਰਮ ਆਨਲਾਇਨ ਭਰਨ ਸਮੇਂ 100 KB ਤੋ ਘੱਟ (140 x 180 pixel) ਆਪਣੀ ਫੋਟੋ upload ਕਰਨੀ ਜ਼ਰੂਰੀ ਹੈ।
ਨੋਟ: ਤਾਜਾ ਜਾਣਕਾਰੀ ਅਤੇ ਕਿਸੇ ਵੀ ਕਿਸਮ ਦੀ ਸੋਧ ਜਾਂ ਜ਼ਰੂਰੀ ਸੂਚਨਾ ਦੀ ਜਾਣਾਕਾਰੀ ਲੈਣ ਲਈ ਕਿਰਪਾ ਕਰਕੇ ਕਾਲਜ ਦੀ ਵੈਬ ਸਾਇਟ ਨੂੰ ਸਮੇਂ ਸਮੇਂ ਤੇ ਦੇਖਦੇ ਰਹੋ।
ਆਨਲਾਇਨ ਦਾਖਲਾ ਫਾਰਮ ਭਰਨ ਦਾ ਤਰੀਕਾ:
  1. ਕਾਲਜ ਦੀ ਵੈੱਬ ਸਾਇਟ www.gcmohali.ac.in ''ਤੇ ਜਾਉ।
  2. APPLY ONLINE ਬਟਨ ਤੇ ਕਲਿਕ ਕਰੋ।
  3.  ਆਨ ਲਾਇਨ ਫਾਰਮ ਵਿੱਚ ਲਾਲ ਪੈੱਨ ਦੀ ਨਿਸ਼ਾਨੀ ਵਾਲੇ ਖਾਨੇ ਭਰਨੇ ਲਾਜ਼ਮੀ ਹਨ।
  4. ਆਪਣਾ ਨਾਂ, ਪਿਤਾ ਦਾ ਨਾਂ, ਮਾਤਾ ਦਾ ਨਾਂ, ਜਨਮ ਮਿਤੀ, ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਭਰਨ ਉਪਰੰਤ Submitਬਟਨ ਨੂੰ ਕਲਿੱਕ ਕਰੋ।
  5. ਰਜਿਸਟਰੇਸ਼ਨ ਦੀ ਪ੍ਰਕ੍ਰਿਆ ਸਫਲ ਹੋਣ ਤੋ ਬਾਅਦ ਲਾਗਇਨ ਆਈ.ਡੀ./ User Name ਅਤੇ Password ਤੁਹਾਨੂੰ ਆਨ-ਸਕਰੀਨ ਮਿਲ ਜਾਵੇਗਾ। ਇਸ ਨੂੰ ਨੋਟ ਕਰ ਲਵੋ। ਆਪਣਾ User Name ਅਤੇ Password ਤੁਸੀਂ ਸੁਰੱਖਿਅਤ ਅਤੇ ਗੁਪਤ ਰੱਖੋ। ਇਹ ਲਾਗਇਨ ਆਈ.ਡੀ. User Name ਅਤੇ Password ਦਾਖਲਾ ਫਾਰਮ ਭਰਨ ਦੀ ਅਗਲੇਰੀ ਪ੍ਰਕਿਰਿਆ ਅਤੇ ਭਵਿੱਖ ਵਿਚ ਵਰਤੋ ਲਈ ਅਤੀ ਜ਼ਰੂਰੀ ਹੈ।
  6. ਰਜਿਸਟਰੇਸ਼ਨ ਉਪਰੰਤ ਤੁਹਾਨੂੰ ਰਜਿਸਟਰੇਸ਼ਨ ਨੰਬਰ ਅਤੇ One Time Password(OTP) ਮੋਬਾਇਲ ਨੰਬਰ/ਈਮੇਲ ਤੇ SMS/e-Mail ਰਾਹੀਂ ਭੇਜਿਆ ਜਾਵੇਗਾ। ਇਸ ਦੀ ਤੁੁਹਾਡਾ ਮੋਬਾਇਲ ਨੰਬਰ/ਈਮੇਲ ਨੂੰ Verify ਕਰਨ ਲਈ ਜਰੂਰਤ ਹੈ।
  7. Mobile Number and/or E-Mail ID ਨੂੰ  Verify ਕਰਨ ਲਈ Verify ਬਟਨ ਤੇ ਕਲਿਕ ਕਰੋ। ਐੱਸ ਐਮ ਐੱਸ ਜਾਂ ਈ.ਮੇਲ ਤੇ ਤੁਹਾਨੂੰ ਪ੍ਰਾਪਤ ਹੋਇਆ One Time Password(OTP) ਭਰੋ ਅਤੇ Submit ਬਟਨ ਤੇ ਕਲਿਕ ਕਰੋ।
  8. ਜ਼ਰੂਰੀ ਜਾਣਕਾਰੀ ਜਿਵੇਂ ਕਿ ਕੈਟਾਗਿਰੀ, ਪਰਿਵਾਰ ਦੀ ਸਲਾਨਾ ਆਮਦਨ, ਆਦਿ ਭਰ ਕੇ ਦਾਖਲਾ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਪੂਰਾ ਕਰੋ।
  9. ਆਪਣੀ 100kb ਸਾਇਜ ਤੱਕ ਦੀ ਫੋਟੋ ਅੱਪਲੋਡ ਕਰੋ।
  10. Reserve ਕੈਟਾਗਿਰੀ 'ਤੇ Reserve Sub Category ਭਰੋ ਅਤੇ Save ਬਟਨ ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਵੀ ਰਾਖਵੀਂ ਕੈਟਾਗਿਰੀ ਦੀ ਸੀਟ ਤੇ ਦਾਖਲਾ ਨਹੀਂ ਲੈਣਾ ਚਾਹੁੰਦੇ ਤਾਂ ਸਟੈੱਪ 3A ਅਤੇ 3B  ਛੱਡ ਦਿਉ।
  11. ਪਿਛਲੇ ਸਾਰੇ ਪਾਸ ਕੀਤੇ ਇਮਤਿਹਾਨ ਭਰਨ ਲਈ Add Lower Exam Details ਬਟਨ ਤੇ ਕਲਿੱਕ ਕਰੋ।
  12. ਇਹਨਾਂ ਇਮਤਿਹਾਨਾਂ ਦੇ  ਵਿਸ਼ੇ ਭਰਨ ਲਈ  Add Subject details of Selected Exam ਬਟਨ ਤੇ ਕਲਿੱਕ ਕਰੋ।
  13. ਜਿਸ ਕਲਾਸ ਵਿੱਚ ਦਾਖਲਾ ਲੈਣਾ ਹੈ ਉਸਦੀ ਚੋਣ ਕਰੋ।
  14. ਜੇਕਰ ਕੋਈ ਵਿਦਿਆਰਥੀ ਇੱਕ ਕਲਾਸ ਤੋ ਵੱਧ ਕਲਾਸਾਂ ਵਿਚ ਦਾਖਲਾ ਲੈਣ ਲਈ ਆਨਲਾਇਨ ਫਾਰਮ ਭਰਨਾ ਚਾਹੁੰਦਾ ਹੈ, ਤਾਂ ਉਹ ਪ੍ਰਾਪਤ ਹੋਈ ਉਹੀ Username ਅਤੇ Password  ਨਾਲ  Login ਕਰਕੇ Add Class ਬਟਨ ਤੇ ਕਲਿਕ ਕਰਕੇ ਆਨਲਾਇਨ ਦਾਖਲਾ ਫਾਰਮ ਭਰ ਸਕਦਾ ਹੈ।
  15. Add Subjects of Selected Class ਬਟਨ 'ਤੇ ਕਲਿਕ ਕਰਕੇ ਪੜਨ ਵਾਲੇ ਵਿਸ਼ਿਆਂ ਦੀ ਚੋਣ ਕਰੋ।
BA-I ਕਲਾਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਹਰ ਇਕ ਗਰੁੱਪ ਵਿੱਚੋਂ ਕੇਵਲ ਇਕ ਵਿਸ਼ਾ ਲੈ ਸਕਦੇ ਹਨ ਅਤੇ ਪ੍ਰੈਕਟੀਕਲ ਵਾਲੇ ਵਿਸ਼ੇ ਵੱਧ ਤੋਂ ਵੱਧ ਦੋ ਹੀ ਲਏ ਜਾ ਸਕਦੇ ਹਨ।
  • ਤੁਹਾਡੇ ਦੁਆਰਾ ਭਰੀ ਗਈ ਜਾਣਕਾਰੀ ਨੂੰ Save ਬਟਨ ਤੇ ਕਲਿੱਕ ਕਰਕੇ ਸੁਰੱਖਿਅਤ ਕਰੋ।
  • ਜੇਕਰ ਤੁਹਾਡੇ ਦੁਆਰਾ ਕੋਈ ਜਾਣਕਾਰੀ ਗਲਤ ਭਰੀ ਗਈ ਹੋਵੇ ਤਾਂ ਉਸਨੁੰ Edit ਬਟਨ ਤੇ ਕਲਿਕ ਕਰਕੇ ਠੀਕ ਕਰੋ। ਹੋਰ ਜਾਣਕਾਰੀ ਭਰਨ ਲਈ Add/Update ਬਟਨ ਨੂੰ ਕਲਿੱਕ ਕਰੋ।
  • ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਤੋ ਅਗਲੇ ਦਿਨ ਵਿਦਿਆਰਥੀ ਆਪਣਾ ਨਾਂ Applicants List ਸੂਚੀ ਵਿੱਚ ਚੈੱਕ ਕਰ ਸਕਦਾ ਹੈ। 
  • ਉਮੀਦਵਾਰਾਂ ਨੂੰ ਚਾਹਿਦਾ ਹੈ ਕਿ ਉਹ ਕਾਲਜ ਵੈੱਬ ਸਾਇਟਕਾਊਂਸਲਿੰਗ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਕਾਲਜ ਵੈੱਬ ਹਰ ਰੋਜ ਦੇਖਣ।
  • ਜੇਕਰ ਵਿਦਿਆਰਥੀ ਦਾਖਲਾ ਲੈਣ ਦੇ ਯੋਗ ਪਾਇਆ ਜਾਂਦਾ ਹੈ ਤਾਂ ਕਾਊਂਸਲਿੰਗ ਸਬੰਧੀ ਜਾਣਕਾਰੀ ਐੱਸ ਐਮ ਐੱਸ ਰਾਹੀਂ ਵੀ ਦਿੱਤੀ ਜਾਵੇਗੀ। ਕਾਲਜ ਦੀ ਪਹੁੰਚ ਤੋਂ ਬਾਹਰ ਤਕਨੀਕੀ ਕਾਰਨ  ਐੱਸ ਐਮ ਐੱਸ ਨਾ ਪ੍ਰਾਪਤ ਹੋਣ ਕਾਰਨ ਦਾਖਲੇ ਤੋਂ ਵਾਂਝੇ ਰਹਿਣ ਵਾਲੇ ਉਮੀਦਵਾਰ ਨੂੰ ਦਾਖਲੇ ਦੀਆਂ ਸੀਟਾਂ ਭਰ ਜਾਣ ਉਪਰੰਤ ਦਾਖਲੇ ਵਾਸਤੇ ਵਿਚਾਰਿਆ ਨਹੀਂ ਜਾਵੇਗਾ।
ਕਾਊਂਸਲਿੰਗ/ਇੰਟਰਵਿਉ ਵਾਲੇ ਦਿਨ ਕਾਊਂਸਲਿੰਗ/ਇੰਟਰਵਿਉ ਦੀ ਦਿੱਤੀ ਗਈ ਮਿਤੀ ਅਤੇ ਸਮੇਂ ਵਿਦਿਆਰਥੀ ਨੂੰ
  • ਆਨ-ਲਾਇਨ ਦਾਖਲਾ ਅਰਜੀ ਭਰਨ ਉਪਰੰਤ ਪ੍ਰਿੰਟ ਕੀਤੀ ਕਾਪੀ
  • ਅਪਣੀ ਇੱਕ ਫੋਟੋ (ਬਿਨਾਂ ਤਸਦੀਕ ਕੀਤੇ),
  • ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼(ਆਚਰਣ ਸਰਟੀਫਿਕੇਟ,ਪਿਛਲੀ ਪਾਸ ਕੀਤੀ ਪ੍ਰੀਖਿਆ ਤੇ ਜਨਮ ਤਾਰੀਖ ਦਰਸਾਉਂਦੀ ਬੋਰਡ ਦੇ ਪ੍ਰਮਾਣ ਪੱਤਰ, ਅਨੁਸੂਚਿਤ ਜਾਤੀ /ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ(ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵਧ ਪੁਰਾਣਾ ਨਹੀ ਹੋਣਾ ਚਾਹੀਦਾ।
  • ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ  ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ  ਦਾ ਸਰਟੀਫਿਕੇਟ                               
  • ਰਿਹਾਇਸ਼ੀ ਪਤੇ ਦੇ ਸਬੂਤ ਲਈ ਰਾਸ਼ਨ ਕਾਰਡ, ਟੈਲੀਫੋਨ ਬਿਲ, ਬਿਜਲੀ ਬਿਲ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਜਾਂ ਆਧਾਰ ਕਾਰਡ ਵਿਚੋ ਕਿਸੇ ਇਕ ਦੀ ਕਾਪੀ 
  • ਪੇਂਡੂ ਇਲਾਕੇ ਦੀ ਪੜਾਈ ਦਾ ਸਰਟੀਫਿਕੇਟ, ਦਿੱਤੇ ਗਏ ਫਾਰਮੈਟ ਅਨੁਸਾਰ, ਜੇਕਰ ਤੁਸੀਂ ਦਸਵੀਂ/ਬਾਰਵੀਂ ਜਮਾਤ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਪਿਛਲੇ 5 ਸਾਲ ਤੋਂ ਪੇਂਡੂ ਸਕੂਲ ਵਿਚ ਪੜ੍ਹੇ ਹੋ। ਪੇਂਡੂ ਇਲਾਕੇ ਦਾ ਸਰਟੀਫਿਕੇਟ ਵੈਬ ਸਾਇਟ ਤੇ ਦਿੱਤੇ ਫਾਰਮੈਟ ਅਨੁਸਾਰ ਬਣਿਆ ਹੋਵੇ।ਇਹ ਸਰਟੀਫਿਕੇਟ ਦਾ ਫਾਰਮਟ download ਕਰਨ ਲਈ ਇੱਥੇ ਕਲਿੱਕ ਕਰੋ
  • ਪੰਜਾਬ ਬੋਰਡ ਮੋਹਾਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਬਾਹਰਲੇ ਬੋਰਡਾਂ/ਯੂਨੀਵਰਸਿਟੀਆਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਪਿਛਲੀ ਯੂਨੀਵਰਸਿਟੀ ਦੇ ਰਜਿਸਟਰਾਰ ਵਲੋਂ ਯੂਨੀਵਰਸਿਟੀ ਬਦਲੀ ਪ੍ਰਮਾਣ-ਪੱਤਰ (ਮਾਈਗ੍ਰੇਸ਼ਨ ਸਰਟੀਫਿਕੇਟ)
  • ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ.ਤੋਂ ਇਲਾਵਾ ਬਾਹਰਲੇ ਬੋਰਡਾਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਦਾਖਲਾ ਪਾਤਰਤਾ ਸਰਟੀਫਿਕੇਟ (ਇਲਿਜੀਬਿਲਟੀ ਸਰਟੀਫਿਕੇਟ) ਪੰਜਾਬੀ ਯੂਨੀਵਰਸਿਟੀ (ਰਜਿਸਟਰੇਸ਼ਨ ਸ਼ਾਖਾ) ਕੋਲੋਂ ਲੈਣਾ ਪਵੇਗਾ।
ਨਾਲ ਲੈ ਕੇ ਕਾਲਜ ਦਾਖਲਾ ਕਮੇਟੀ ਅੱਗੇ ਪੇਸ਼ ਹੋਣਾ ਪਵੇਗਾ।
  • ਜਿਹੜੇ ਵਿਦਿਆਰਥੀ ਫੀਸ ਜਮ੍ਹਾਂ ਨਹੀਂ ਕਰਵਾਉਣਗੇ ਉਨ੍ਹਾਂ ਦਾ ਦਾਖਲਾ ਰੱਦ ਹੋ ਜਾਵੇਗਾ। ਅਜਿਹੀ ਸੂਰਤ ਵਿਚ ਖਾਲੀ ਹੋਈ ਸੀਟ ਨੂੰ ਭਰਨ ਲਈ Applicants ਲਿਸਟ ਵਿੱਚ merit ਵਿੱਚ  ਆਉਂਦੇ ਅਗਲੇ  ਉਮੀਦਵਾਰ ਨੂੰ ਮੌਕਾ ਦਿੱਤਾ ਜਾਵੇਗਾ।
  • ਫੀਸ ਜਮ੍ਹਾ ਕਰਵਾਉਣ ਉਪਰੰਤ ਵਿਦਿਆਰਥੀ ਨੂੰ ਕਾਲਜ ਵੱਲੋਂ ਰੋਲ ਨੰਬਰ ਜਾਰੀ ਕੀਤਾ ਜਾਵੇਗਾ, ਜਿਸਦੀ ਸੂਚਨਾ SMS ਰਾਹੀਂ ਦੇ ਦਿੱਤੀ ਜਾਵੇਗੀ। 
  1. ਕਾਲਜ ਦੇ ਵਿਦਿਆਰਥੀ ਸੈਸ਼ਨ 2020-21 ਦੇ ਦਾਖਲੇ ਲਈ ਅਪਣੇ Username and Password ਨਾਲ Login ਕਰਕੇ  ਅਪਣੇ ਪਿਛਲੇ ਸਾਰੇ ਸਮੈਸਰਟਰਾਂ ਦੇ ਨਤੀਜੇ ਨਿਸਚਿਤ ਮਿਤੀ ਤੋਂ ਪਹਿਲਾਂ ਭਰਕੇ ਅਪਣਾ ਫਾਰਮ ਪੂਰਾ ਕਰਨਗੇ।
  2. ਸਾਰੇ ਨਵੇਂ ਵਿਦਿਆਰਥੀਆਂ ਨੂੰ ਆਖਰੀ ਮਿਤੀ ਤੋਂ ਪਹਿਲਾਂ ਦਾਖਲੇ ਲਈ ਆਨ-ਲਾਇਨ ਅਰਜੀ ਭਰਨੀ ਹੋਵੇਗੀ।
  3. ਦਾਖਲਾ ਲੈਣ ਵਾਲੇ ਉਮੀਦਵਾਰ/ਵਿਦਿਆਰਥੀ ਕੇਵਲ ਅਪਣਾ ਜਾਂ ਅਪਣੇ ਕਿਸੇ ਪ੍ਰੀਵਾਰ ਦੇ ਮੈਂਬਰ ਦਾ ਹੀ ਮੋਬਾਇਲ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨ।
  4. ਸਕਾਲਰਸ਼ਿਪ ਪ੍ਰਾਪਤ ਕਰਨ ਲਈ SC/ST, BC ਕੈਟੇਗਿਰੀ ਨਾਲ ਸਬੰਧਿਤ ਵਿਦਿਆਰਥੀਆਂ ਲਈ ਅਪਣਾ ਅਧਾਰ ਕਾਰਡ ਨੰਬਰ ਅਤੇ ਬੈਂਕ ਅਕਾਉਂਟ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨਾ ਲਾਜ਼ਮੀ ਹੈ।
  5. ਕਾਊਂਸਲਿੰਗ/ਇੰਟਰਵਿਉ ਸਬੰਧੀ ਜਾਣਕਾਰੀ SMS ਰਾਹੀਂ ਦਿੱਤੀ ਜਾਵੇਗੀ।
  6. ਵਿਦਿਆਰਥੀਆਂ ਨੂੰ ਖੁਦ ਦਾਖਲਾ ਕਮੇਟੀ ਦੇ ਸਾਹਮਣੇ ਮਿਥੀ ਹੋਈ ਮਿਤੀ ਨੂੰ ਸਮੇਂ ਸਿਰ ਅਸਲ ਸਰਟੀਫਿਕੇਟ ਅਤੇ ਫੋਟੋ ਸਟੇਟ ਕਾਪੀਆਂ ਲੈਕੇ ਇੰਟਰਵਿਊ ਲਈ ਹਾਜਰ ਹੋਣਾ ਪਵੇਗਾ। ਕਾਊਂਸਲਿੰਗ/ਇੰਟਰਵਿਉ ਵਾਲੇ ਦਿਨ ਵਿਦਿਆਰਥੀ ਨੂੰ ਹੇਠਾਂ ਦਰਸਾਏ ਦਸਤਾਵੇਜ਼ ਨਾਲ ਲੈ ਕੇ ਦਾਖਲਾ ਕਮੇਟੀ ਅੱਗੇ ਪੇਸ਼ ਹੋਣਾ ਪਵੇਗਾ।
  • ਆਨ-ਲਾਇਨ ਦਾਖਲਾ ਅਰਜੀ ਭਰਨ ਉਪਰੰਤ ਪ੍ਰਿੰਟ ਕੀਤੀ ਕਾਪੀ।
  • ਅਪਣੀ ਇੱਕ ਫੋਟੋ(ਬਿਨਾਂ ਤਸਦੀਕ ਕੀਤੇ)।
  • ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼ ਆਚਰਣ ਸਰਟੀਫਿਕੇਟ, ਪਿਛਲੀ ਪਾਸ ਕੀਤੀ ਪ੍ਰੀਖਿਆ, ਜਨਮ ਤਾਰੀਖ ਦਰਸਾਉਂਦਾ ਬੋਰਡ ਦਾ ਪ੍ਰਮਾਣ ਪੱਤਰ,, ਅਨੁਸੂਚਿਤ ਜਾਤੀ/ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ (ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵੱਧ ਪੁਰਾਣਾ ਨਹੀ ਹੋਣਾ ਚਾਹੀਦਾ।
  • ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ ਦਾ ਸਰਟੀਫਿਕੇਟ।
  • ਦਿੱਤੇ ਗਏ ਫਾਰਮੈਟ ਅਨੁਸਾਰ ਪੇਂਡੂ ਇਲਾਕੇ ਦੀ ਪੜਾਈ ਦਾ ਸਰਟੀਫਿਕੇਟ ਜੇਕਰ ਤੁਸੀਂ ਦਸਵੀਂ/ਬਾਰਵੀਂ ਜਮਾਤ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਪਿਛਲੇ 5 ਸਾਲ ਪੇਂਡੂ ਸਕੂਲ ਵਿਚ ਪੜ੍ਹੇ ਹੋ। ਰੂਰਲ ਏਰੀਆ ਸਰਟੀਫਿਕੇਟ ਦਾ ਪਰਫੌਰਮਾ download/print ਕਰਨ ਲਈ ਇੱਥੇ ਕਲਿੱਕ ਕਰੋ
  • ਬੋਰਡ ਮੋਹਾਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਬਾਹਰਲੇ ਬੋਰਡਾਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਪਿਛਲੀ ਯੂਨੀਵਰਸਿਟੀ/ਬੋਰਡ ਵਲੋਂ ਯੂਨੀਵਰਸਿਟੀ/ ਬੋਰਡ ਬਦਲੀ ਪ੍ਰਮਾਣ-ਪੱਤਰ (ਮਾਈਗ੍ਰੇਸ਼ਨ ਸਰਟੀਫਿਕੇਟ/Migration Certificate.
  • ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ. ਤੋ ਇਲਾਵਾ ਬਾਹਰਲੇ ਬੋਰਡਾਂ ਤੋਂ 10+2 ਦੀ ਪ੍ਰੀਖਿਆ ਵਾਲੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਤੋਂ ਪਾਤਰਤਾ ਸਰਟੀਫਿਕੇਟ (Eligibility Certificate).
  • ਰਿਹਾਇਸ਼ੀ ਪਤੇ ਦੇ ਸਬੂਤ ਲਈ ਆਧਾਰ ਕਾਰਡ/ਰਾਸ਼ਨ ਕਾਰਡ/ਟੈਲੀਫੋਨ ਬਿਲ/ਬਿਜਲੀ ਬਿਲ/ਵੋਟਰ ਕਾਰਡ/ਡਰਾਈਵਿੰਗ ਲਾਇਸੈਂਸ/ਪਾਸਪੋਰਟ
  • ਹਰੇਕ ਦਸਤਾਵੇਜ਼ ਦੀ ਇੱਕ ਫੋਟੋ ਕਾਪੀ। 
This document was last modified on: 02-08-2021