Online Registration

Notices













BCA and Commerce students, scan the following QR Codes to join PLACEMENT CELL of the college.















Chandigarh Police Constable Recruitment 2023 - 700 posts














https://youtu.be/zUPy06euhGo







ਨੋਟ:- ਰਜਿਸਟ੍ਰੇਸ਼ਨ ਪੋਰਟਲ 30-08-2022 ਤੱਕ ਖੁੱਲ੍ਹਾ ਹੈ।

 https://www.punjabkhedmela2022.in

https://admission.punjab.gov.in


Very important instructions:

1) Fill marks of all subjects of previous classes .
2) Upload +2 , sem-1 and sem-2 DMC.
3)  Those who have applied for reservation must upload all required documents.
4) Upload Parents signature on the form. It is a must 
DO IMMEDIATELY BY TODAY.

ਬਹੁਤ ਜ਼ਰੂਰੀ/ ਮਹੱਤਵਪੂਰਨ ਨਿਰਦੇਸ਼:
 1) ਪਿਛਲੀਆਂ ਕਲਾਸਾਂ ਦੇ ਸਾਰੇ ਵਿਸ਼ਿਆਂ ਦੇ ਅੰਕ ਭਰੇ ਜਾਣ।
 2) 10+2, ਸਮੈਸਟਰ -1 ਅਤੇ ਸਮੈਸਟਰ -2 ਦੇ DMCs ਅੱਪਲੋਡ ਕਿੱਤੇ ਜਾਣ।
 3) ਜਿਨ੍ਹਾਂ ਨੇ ਰਿਜ਼ਰਵੇਸ਼ਨ ਲਈ ਅਰਜ਼ੀ ਦਿੱਤੀ ਹੈ ਉਨ੍ਹਾਂ ਲਈ ਸਾਰੇ/ ਸਬੰਧਤ/ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਜ਼ਰੂਰੀ ਹੋਣਗੇ।
 4) ਫਾਰਮ 'ਤੇ ਮਾਪਿਆਂ ਦੇ ਦਸਤਖਤ ਅਪਲੋਡ ਕਰੋ.  
ਇਹ ਅਤਿ ਜ਼ਰੂਰੀ ਹੈ 
ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ/ ਅੱਜ ਹੀ ਮੁਕੰਮਲ ਕੀਤਾ ਜਾਵੇ।










Registration for BCom Sem-1 is open from  24-9-2020 to 25-9-2020.

For Date Sheet and Notification please click on following links:
http://pupdepartments.ac.in/puexam/t2/dsup/links.php

Registration for BCA Sem-1 is open from  1-9-2020 to 6-9-2020.
ਨੋਟ- ਵਿਦਿਆਰਥੀਆਂ ਨੂੰ ਬੀ.ਏ. ਭਾਗ ਪਹਿਲਾ ਦੇ ਦਾਖ਼ਲੇ (2020-21) ਲਈ ਚੋਣਵੇਂ ਵਿਸ਼ੇ ਸੀਟਾਂ ਦੀ ਉਪਲੱਭਤਾ ਅਨੁਸਾਰ ਦਾਖਲਾ ਕਮੇਟੀ ਵੱਲੋਂ ਦਿੱਤੇ ਜਾਣਗੇ।

Students should update their incomplete registration immediately.

Registration for BCom Sem-1 is going to close on 18-8-2020
 And online counselling will start from 19-08-2020 onwards.
Students should update their incomplete registration immediately.

SC Students seeking fee concession must deposit requisite documents(List of documents given in prospectus) online.
FightCOVID-19 and become a Mission Fateh Warrior. Download COVA Punjab App and register using my referral code as: 288428and referrer name as: Harjeet Gujral Click here to install now:
 https://bit.ly/cova-app
Also please get it installed using my referral code by all the teachers, students and maximum no of other contacts as it will improve our college ranking in mission Fateh


Registration is to continue till notified
College students seeking admission in Post Graduate Courses may use their old IDS and Password for online registration. In case of any problem in registration contact Prof. B. S. Sandhu in the college during working hours.
ਦਾਖਲਾ ਫਾਰਮ ਭਰਨ ਭਰਨ ਤੋਂ ਪਹਿਲਾਂ ਧਿਆਨ ਦੇਣ ਯੋਗ ਜਰੂਰੀ ਗੱਲਾਂ:
  • ਚਿਤਾਵਨੀਫਾਰਮ ਵਿਚ ਗਲਤ ਜਾਣਕਾਰੀ / ਨੰਬਰ ਭਰਨ ਵਾਲੇ ਉਮੀਦਵਾਰ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ। ਗਲਤ ਨੰਬਰ/ ਜਾਣਕਾਰੀ ਭਰਨ ਲਈ ਉਮੀਦਵਾਰ ਖੁਦ ਜਿਮੇਵਾਰ ਹੋਵੇਗਾ।
  • ਵਿਦਿਆਰਥੀ ਦੁਆਰਾ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਦਾਖਲਾ ਲੈਣ ਦੀ ਯੋਗਤਾ ਪੂਰੀ ਕਰਦਾ ਹੈ। 
  • ਦਾਖਲੇ ਸਬੰਧੀ ਸਹੀ ਜਾਣਕਾਰੀ/ਪ੍ਰਾਸਪੈਕਟਸ ਕਾਲਜ ਦੀ ਵੈੱਬਸਾਇਟ www.gcmohali.ac.in ਤੇ ਉਪਲੱਬਧ ਹੈ। 
  • ਦਾਖਲਾ ਫਾਰਮ ਭਰਨ ਤੋ ਪਹਿਲਾਂ ਵਿਦਿਆਰਥੀ ਕੋਲ ਆਪਣਾ ਜਾਂ ਆਪਣੇ ਮਾਤਾ/ਪਿਤਾ/ਗਾਰਡਿਅਨ ਦਾ ਸਹੀ ਮੋਬਾਇਲ ਨੰਬਰ ਅਤੇ/ਜਾਂ ਈਮੇਲ ਆਈ.ਡੀ. ਹੋਣਾ ਅਤੀ ਜ਼ਰੂਰੀ ਹੈ। 
  • ਦਾਖਲੇ ਸਬੰਧੀ ਕੋਈ ਵੀ ਜਾਣਕਾਰੀ ਵਿਦਿਆਰਥੀ ਦੁਆਰਾ ਦਾਖਲਾ ਫਾਰਮ ਵਿੱਚ ਭਰੇ ਮੋਬਾਇਲ ਨੰਬਰ ਜਾਂ ਈ-ਮੇਲ ਆਈ.ਡੀ. 'ਤੇ ਦਿੱਤੀ ਜਾਵੇਗੀ।
  • ਇਸ ਲਈ ਦਿੱਤਾ ਹੋਇਆ ਮੋਬਾਇਲ ਨੰਬਰ ਜਾਂ ਈ.ਮੇਲ ਆਈ.ਡੀ. ਘੱਟੋ ਘੱਟ ਦਾਖਲਾ ਪ੍ਰਕਿਰਿਆ ਖਤਮ ਹੋਣ ਤੱਕ ਵਿਦਿਆਰਥੀ ਕੋਲ ਚਾਲੂ ਹਾਲਤ ਵਿੱਚ ਹੋਣਾ ਜ਼ਰੂਰੀ ਹੈ
  • ਦਾਖਲੇ ਸਬੰਧੀ ਜਾਣਕਾਰੀ ਦੇਣ ਲਈ SMS ਦੀ ਪ੍ਰਕਿਰਿਆ ਨੂੰ ਪਹਿਲ ਦਿੱਤੀ ਜਾਵੇਗੀ।

ਨੋਟ:  ਤਾਜਾ ਜਾਣਕਾਰੀ ਅਤੇ ਕਿਸੇ ਵੀ ਕਿਸਮ ਦੀ ਸੋਧ ਜਾਂ ਜ਼ਰੂਰੀ ਸੂਚਨਾ ਦੀ ਜਾਣਾਕਾਰੀ ਲੈਣ ਲਈ ਕਿਰਪਾ ਕਰਕੇ ਕਾਲਜ ਦੀ ਵੈਬ ਸਾਇਟ ਨੂੰ ਸਮੇਂ ਸਮੇਂ ਤੇ ਦੇਖਦੇ ਰਹੋ।


ਆਨਲਾਇਨ ਦਾਖਲਾ ਫਾਰਮ ਭਰਨ ਦਾ ਤਰੀਕਾ:
  1. ਆਨਲਾਇਨ ਰਜਿਸ੍ਟ੍ਰੇਸ਼ਨ ਬਟਨ ਤੇ ਕਲਿਕ ਕਰਕੇ ਆਪਣੀ ਮੁਢਲੀ ਜਾਣਕਾਰੀ ਭਰੋ।
  2. ਰਜਿਸਟਰੇਸ਼ਨ ਦੀ ਪ੍ਰਕ੍ਰਿਆ ਸਫਲ ਹੋਣ ਤੋ ਬਾਅਦ ਲਾਗਇਨ ਆਈ.ਡੀ./ User Name ਅਤੇ Password ਤੁਹਾਨੂੰ ਆਨ-ਸਕਰੀਨ ਮਿਲ ਜਾਵੇਗਾ। ਇਸ ਨੂੰ ਨੋਟ ਕਰ ਲਵੋ। ਆਪਣਾ User Name ਅਤੇ Password ਤੁਸੀਂ ਸੁਰੱਖਿਅਤ ਅਤੇ ਗੁਪਤ ਰੱਖੋ। ਇਹ ਲਾਗਇਨ ਆਈ.ਡੀ. User Name ਅਤੇ Password ਦਾਖਲਾ ਫਾਰਮ ਭਰਨ ਦੀ ਅਗਲੇਰੀ ਪ੍ਰਕਿਰਿਆ ਅਤੇ ਭਵਿੱਖ ਵਿਚ ਵਰਤੋ ਲਈ ਅਤੀ ਜ਼ਰੂਰੀ ਹੈ।
  3. ਰਜਿਸਟਰੇਸ਼ਨ ਉਪਰੰਤ ਤੁਹਾਨੂੰ ਰਜਿਸਟਰੇਸ਼ਨ ਨੰਬਰ ਅਤੇ One Time Password(OTP) ਮੋਬਾਇਲ ਨੰਬਰ ਤੇ SMS ਰਾਹੀਂ ਭੇਜਿਆ ਜਾਵੇਗਾ। ਇਸ ਦੀ ਤੁੁਹਾਡਾ ਮੋਬਾਇਲ ਨੰਬਰ ਨੂੰ Verify ਕਰਨ ਲਈ ਜਰੂਰਤ ਹੈ।
  4. ਜ਼ਰੂਰੀ ਜਾਣਕਾਰੀ ਜਿਵੇਂ ਕਿ ਕੈਟਾਗਿਰੀ, ਪਰਿਵਾਰ ਦੀ ਸਲਾਨਾ ਆਮਦਨ, ਆਦਿ ਭਰ ਕੇ ਦਾਖਲਾ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਪੂਰਾ ਕਰੋ।
  5. ਆਪਣੀ 100kb ਸਾਇਜ ਤੱਕ ਦੀ ਫੋਟੋ ਅੱਪਲੋਡ ਕਰੋ।
  6. Reserve ਕੈਟਾਗਿਰੀ 'ਤੇ Reserve Sub Category ਭਰੋ ਅਤੇ Save ਬਟਨ ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਵੀ ਰਾਖਵੀਂ ਕੈਟਾਗਿਰੀ ਦੀ ਸੀਟ ਤੇ ਦਾਖਲਾ ਨਹੀਂ ਲੈਣਾ ਚਾਹੁੰਦੇ ਤਾਂ ਇਹ ਸਟੈੱਪ ਛੱਡ ਦਿਉ।
  7. ਪਿਛਲੇ ਸਾਰੇ ਪਾਸ ਕੀਤੇ ਇਮਤਿਹਾਨ ਭਰਨ ਲਈ Add Lower Exam Details ਬਟਨ ਤੇ ਕਲਿੱਕ ਕਰੋ।
  8. ਇਹਨਾਂ ਇਮਤਿਹਾਨਾਂ ਦੇ ਵਿਸ਼ੇ ਭਰਨ ਲਈ Add Subject details of Selected Exam ਬਟਨ ਤੇ ਕਲਿੱਕ ਕਰੋ।
  9. ਜਿਸ ਕਲਾਸ ਵਿੱਚ ਦਾਖਲਾ ਲੈਣਾ ਹੈ ਉਸਦੀ ਚੋਣ ਕਰੋ।
  10. ਜੇਕਰ ਕੋਈ ਵਿਦਿਆਰਥੀ ਇੱਕ ਕਲਾਸ ਤੋ ਵੱਧ ਕਲਾਸਾਂ ਵਿਚ ਦਾਖਲਾ ਲੈਣ ਲਈ ਆਨਲਾਇਨ ਫਾਰਮ ਭਰਨਾ ਚਾਹੁੰਦਾ ਹੈ, ਤਾਂ ਉਹ ਪ੍ਰਾਪਤ ਹੋਈ ਉਹੀ Username ਅਤੇ Password ਨਾਲ Login ਕਰਕੇ Add Class ਬਟਨ ਤੇ ਕਲਿਕ ਕਰਕੇ ਆਨਲਾਇਨ ਦਾਖਲਾ ਫਾਰਮ ਭਰ ਸਕਦਾ ਹੈ।
  11. Add Subjects of Selected Class ਬਟਨ 'ਤੇ ਕਲਿਕ ਕਰਕੇ ਪੜਨ ਵਾਲੇ ਵਿਸ਼ਿਆਂ ਦੀ ਚੋਣ ਕਰੋ।
  • ਜੇਕਰ ਤੁਹਾਡੇ ਦੁਆਰਾ ਕੋਈ ਜਾਣਕਾਰੀ ਗਲਤ ਭਰੀ ਗਈ ਹੋਵੇ ਤਾਂ ਉਸਨੁੰ Edit ਬਟਨ ਤੇ ਕਲਿਕ ਕਰਕੇ ਠੀਕ ਕਰੋ। ਹੋਰ ਜਾਣਕਾਰੀ ਭਰਨ ਲਈ Add/Update ਬਟਨ ਨੂੰ ਕਲਿੱਕ ਕਰੋ।
  • ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਤੋ ਅਗਲੇ ਦਿਨ ਵਿਦਿਆਰਥੀ ਆਪਣਾ ਨਾਂ Applicants List ਸੂਚੀ ਵਿੱਚ ਚੈੱਕ ਕਰ ਸਕਦਾ ਹੈ। 
  • ਉਮੀਦਵਾਰਾਂ ਨੂੰ ਚਾਹਿਦਾ ਹੈ ਕਿ ਉਹ ਕਾਲਜ ਵੈੱਬ ਸਾਇਟ ਕਾਊਂਸਲਿੰਗ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਕਾਲਜ ਵੈੱਬ ਹਰ ਰੋਜ ਦੇਖਣ।
  • ਜੇਕਰ ਵਿਦਿਆਰਥੀ ਦਾਖਲਾ ਲੈਣ ਦੇ ਯੋਗ ਪਾਇਆ ਜਾਂਦਾ ਹੈ ਤਾਂ ਕਾਊਂਸਲਿੰਗ ਸਬੰਧੀ ਜਾਣਕਾਰੀ ਐੱਸ ਐਮ ਐੱਸ ਰਾਹੀਂ ਵੀ ਦਿੱਤੀ ਜਾਵੇਗੀ। ਕਾਲਜ ਦੀ ਪਹੁੰਚ ਤੋਂ ਬਾਹਰ ਤਕਨੀਕੀ ਕਾਰਨ ਐੱਸ ਐਮ ਐੱਸ ਨਾ ਪ੍ਰਾਪਤ ਹੋਣ ਕਾਰਨ ਦਾਖਲੇ ਤੋਂ ਵਾਂਝੇ ਰਹਿਣ ਵਾਲੇ ਉਮੀਦਵਾਰ ਨੂੰ ਦਾਖਲੇ ਦੀਆਂ ਸੀਟਾਂ ਭਰ ਜਾਣ ਉਪਰੰਤ ਦਾਖਲੇ ਵਾਸਤੇ ਵਿਚਾਰਿਆ ਨਹੀਂ ਜਾਵੇਗਾ।
  • ਦਾਖਲਾ ਲੈਣ ਵਾਲੇ ਉਮੀਦਵਾਰ/ਵਿਦਿਆਰਥੀ ਕੇਵਲ ਅਪਣਾ ਜਾਂ ਅਪਣੇ ਕਿਸੇ ਪ੍ਰੀਵਾਰ ਦੇ ਮੈਂਬਰ ਦਾ ਹੀ ਮੋਬਾਇਲ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨ।
  • ਸਕਾਲਰਸ਼ਿਪ ਪ੍ਰਾਪਤ ਕਰਨ ਲਈ SC/ST, BC ਕੈਟੇਗਿਰੀ ਨਾਲ ਸਬੰਧਿਤ ਵਿਦਿਆਰਥੀਆਂ ਲਈ ਅਪਣਾ ਅਧਾਰ ਕਾਰਡ ਨੰਬਰ ਅਤੇ ਬੈਂਕ ਅਕਾਉਂਟ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨਾ ਲਾਜ਼ਮੀ ਹੈ।

ਕਾਊਂਸਲਿੰਗ/ਇੰਟਰਵਿਉ ਦੀ ਦਿੱਤੀ ਗਈ ਮਿਤੀ ਅਤੇ ਸਮੇਂ ਵਿਦਿਆਰਥੀ ਨੂੰ ਖੁਦ ਦਾਖਲਾ ਕਮੇਟੀ ਦੇ ਸਾਹਮਣੇ ਸਮੇਂ ਸਿਰ ਹੇਠਾਂ ਦਰਸਾਏ ਅਸਲ ਸਰਟੀਫਿਕੇਟ ਅਤੇ ਫੋਟੋ ਸਟੇਟ ਕਾਪੀਆਂ ਲੈ ਕੇ ਹਾਜਰ ਹੋਣਾ ਪਵੇਗਾ।

  • ਆਨ-ਲਾਇਨ ਦਾਖਲਾ ਅਰਜੀ ਭਰਨ ਉਪਰੰਤ ਪ੍ਰਿੰਟ ਕੀਤੀ ਕਾਪੀ।
  • ਅਪਣੀ ਇੱਕ ਫੋਟੋ (ਬਿਨਾਂ ਤਸਦੀਕ ਕੀਤੇ), ਆਪਣੇ ਮਾਤਾ-ਪਿਤਾ ਦੀ ਫੋਟੋਗ੍ਰਾਫ
  • ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼(ਆਚਰਣ ਸਰਟੀਫਿਕੇਟ,ਪਿਛਲੀ ਪਾਸ ਕੀਤੀ ਪ੍ਰੀਖਿਆ ਤੇ ਜਨਮ ਤਾਰੀਖ ਦਰਸਾਉਂਦੀ ਬੋਰਡ ਦੇ ਪ੍ਰਮਾਣ ਪੱਤਰ, ਅਨੁਸੂਚਿਤ ਜਾਤੀ /ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ(ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵਧ ਪੁਰਾਣਾ ਨਹੀ ਹੋਣਾ ਚਾਹੀਦਾ।
  • ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ ਦਾ ਸਰਟੀਫਿਕੇਟ
  • ਰਿਹਾਇਸ਼ੀ ਪਤੇ ਦੇ ਸਬੂਤ ਲਈ ਰਾਸ਼ਨ ਕਾਰਡ, ਟੈਲੀਫੋਨ ਬਿਲ, ਬਿਜਲੀ ਬਿਲ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਜਾਂ ਆਧਾਰ ਕਾਰਡ ਵਿਚੋ ਕਿਸੇ ਇਕ ਦੀ ਕਾਪੀ 
  • ਪੰਜਾਬ ਬੋਰਡ ਮੋਹਾਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਬਾਹਰਲੇ ਬੋਰਡਾਂ/ਯੂਨੀਵਰਸਿਟੀਆਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਪਿਛਲੀ ਯੂਨੀਵਰਸਿਟੀ ਦੇ ਰਜਿਸਟਰਾਰ ਵਲੋਂ ਯੂਨੀਵਰਸਿਟੀ ਬਦਲੀ ਪ੍ਰਮਾਣ-ਪੱਤਰ (ਮਾਈਗ੍ਰੇਸ਼ਨ ਸਰਟੀਫਿਕੇਟ)
  • ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ.ਤੋਂ ਇਲਾਵਾ ਬਾਹਰਲੇ ਬੋਰਡਾਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਦਾਖਲਾ ਪਾਤਰਤਾ ਸਰਟੀਫਿਕੇਟ (ਇਲਿਜੀਬਿਲਟੀ ਸਰਟੀਫਿਕੇਟ) ਪੰਜਾਬੀ ਯੂਨੀਵਰਸਿਟੀ (ਰਜਿਸਟਰੇਸ਼ਨ ਸ਼ਾਖਾ) ਕੋਲੋਂ ਲੈਣਾ ਪਵੇਗਾ।

ਆਨਲਾਈਨ ਦਾਖਲਾ ਫਾਰਮ ਦੀ ਪ੍ਰਿੰਟ ਕੀਤੀ (hard copy) ਕਾਪੀ ਅਤੇ ਪ੍ਰਾਸਪੈਕਟਸ ਵਿਚ ਦਿੱਤੇ ਗਏ ਦਾਖਲਾ ਫਾਰਮ ਨੂੰ ਭਰਨ ਉਪਰੰਤ ਪ੍ਰਾਸਪੈਕਟਸ ਵਿਚ ਦੱਸੇ ਗਏ ਦਸਤਾਵੇਜ਼ਾਂ ਸਮੇਤ ਕਾਲਜ ਦਫਤਰ ਵਿਚ ਜਮ੍ਹਾ ਕਰਵਾਏ ਜਾਣ